pstet solved question paper 2011 pstet notes
- ਇਤਿਹਾਸ ਕਦੋਂ ਸ਼ੁਰੂ ਹੁੰਦਾ ਹੈ?
(a) ਜਦੋਂ ਮਨੁੱਖੀ ਸੱਭਿਅਤਾ ਦਾ ਆਰੰਭ ਹੁੰਦਾ ਹੈ
(b) ਜਦੋਂ ਮਨੁੱਖੀ ਸਿਮਰਤੀ ਦਾ ਆਰੰਭ ਹੁੰਦਾ ਹੈ
(c) ਜਦੋਂ ਲਿਖਤੀ ਸ੍ਰੋਤ ਉਪਲੱਬਧ ਹੁੰਦੇ ਹਨ
(d) ਉਪਰੋਕਤ ਸਾਰੇ ਹੀ - ਇਤਿਹਾਸ ਦੇ ਰੂਪ ਵਿਚ ਉੱਚਿਤ ਕਾਲਕ੍ਰਮਿਕ ਤਰਤੀਬ ਕਿਹੜੀ ਹੈ?
(a) ਪੁਰਾਤਨ-ਪੱਥਰ, ਮਹਾ-ਪੱਥਰ, ਸੂਖਮ-ਪੱਥਰ, ਨਵ-ਪੱਥਰ
(b) ਨਵ-ਪੱਥਰ, ਮਹਾ-ਪੱਥਰ, ਪੁਰਾਤਨ-ਪੱਥਰ, ਸੂਖਮ-ਪੱਥਰ
(c) ਪੁਰਾਤਨ-ਪੱਥਰ, ਨਵ-ਪੱਥਰ, ਸੂਖਮ-ਪੱਥਰ, ਮਹਾ-ਪੱਥਰ
(d) ਸੂਖਮ-ਪੱਥਰ, ਨਵ-ਪੱਥਰ, ਮਹਾ-ਪੱਥਰ, ਪੁਰਾਤਨ-ਪੱਥਰ - ਝੋਨੇ ਦੀ ਕਾਸ਼ਤ ਪਹਿਲਾਂ ਕਿੱਥੇ ਕੀਤੀ ਗਈ?
(a) ਅੰਟਾਰਕਟਿਕਾ
(b) ਦੱਖਣੀ ਏਸ਼ੀਆ
(c) ਅਮਰੀਕਾ
(d) ਯੂਰਪ - ਭਾਰਤ ਵਿੱਚ ਦੂਜਾ ਸ਼ਹਿਰੀਕਰਨ ਲਗਭਗ 6-ਵੀਂ ਸਦੀ BC ਵਿੱਚ
ਹੋਇਆ ਮੰਨਿਆ ਜਾਂਦਾ ਹੈ। ਪਹਿਲਾਂ ਸ਼ਹਿਰੀਕਰਨ ਲਗਭਗ ਕਦੋਂ ਹੋਇਆ?
(a) 2500 BC
(b) 1200 BC
(c) 1000 BC
(d) 900 BC - ਭਾਰਤ ਵਿੱਚ ਪਹਿਲੀ ਰਾਜ ਵਿਵਸਥਾ ਕਿਹੜੇ ਪ੍ਰਦੇਸ਼ ਵਿੱਚ ਬਣਾਈ ਗਈ?
(a) ਕਾਵੇਰੀ
(b) ਨਰਮਦਾ ਘਾਟੀ
(c) ਉਕਤ ਸਾਰੇ ਹੀ
(d) ਗੰਗਾ ਯਮੁਨਾ ਦੋਆਬਾ - ਅਸ਼ੋਕ ਦਾ ਧੰਮ੍ਹ ਸੀ:
(a) ਸਦਾਚਾਰ ਦਾ ਸਿਧਾਂਤ
(b) ਇਕ ਵਿਚਾਰਧਾਰਾ
(c) ਅਸ਼ੋਕ ਸਮਰਾਟ ਵੱਲੋਂ ਪਰਚਾਰੇ ਵਿਚਾਰਾਂ ਦਾ ਸੈੱਟ
(d) ਉਪਰੋਕਤ ਸਾਰੇ ਹੀ - ਪਲਾਇਨੀ ਕੌਣ ਸੀ?
(a) ਇਕ ਕਵੀ, ਜਿਸਨੇ ਭਾਰਤ ਦੇ ਇਤਿਹਾਸ ਬਾਰੇ ਲਿਖਿਆ
(b) ਜੋਧਾ-ਬਾਦਸ਼ਾਹ, ਜਿਹੜਾ ਅਫ਼ਗਾਨਿਸਤਾਨ ਵਿਚ ਜਾ ਵਸਿਆ ਹੋਇਆ
(c) ਰੋਮਨ ਵਿਦਵਾਨ ਜਿਸਨੇ ਭਾਰਤ ਦਾ ਰੋਮਨ ਸਾਮਰਾਜ ਨਾਲ ਵਪਾਰ ਵਾਲੇ ਵਪਾਰਕ ਰਾਸ਼ਟਰ ਵੱਲੋਂ ਵਰਣਨ ਕੀਤਾ
(d) ਉਪਰੋਕਤ ਸਾਰੇ ਹੀ - ਰਾਜਾ ਹਰਸ਼ ਦਾ ਸਾਮਰਾਜ ਕਿੱਥੋਂ ਤੱਕ ਫੈਲਿਆ ਹੋਇਆ ਸੀ?
(a) ਦੱਖਣੀ ਸਾਗਰ ਤੋਂ ਉੱਤਰੀ ਪਰਬਤਾਂ ਤੱਕ ਦਾ ਇਲਾਕਾ
(b) ਪੱਛਮੀ ਸਾਗਰ ਤੋਂ ਪੂਰਬੀ ਸਾਗਰ ਤੱਕ
(c) ਗੰਗਾ ਜਮੁਨਾ ਘਾਟੀ ਤੱਕ
(d) ਅਫ਼ਗਾਨਿਸਤਾਨ ਤੋਂ ਅਸਮ ਤੱਕ - ਪ੍ਰਾਚੀਨ ਭਾਰਤ ਦੇ ਹੇਠ ਲਿਖੇ ਵਿਦਵਾਨਾਂ ਵਿਚ ਕਿਹੜੀ ਗੱਲ ਸਾਂਝੀ ਸੀ?
ਆਪਸਤੰਬ,ਬੌਧਾਇਨ,ਕਾਤਯਾਯਨ,ਮਨਵ,ਪਾਣਿਨੀ,ਪਿੰਗਲਾ,ਯਾਗਯਵਲਕਯ
(a) ਉਹ ਖਗੋਲ-ਸ਼ਾਸਤਰੀ ਸਨ
(b) ਉਹ ਵਿਆਕਰਨ-ਸ਼ਾਸਤਰੀ ਸਨ
(c) ਉਹ ਕਵੀ ਸਨ
(d) ਉਹ ਗਣਿਤ-ਸ਼ਾਸਤਰੀ ਸਨ - ਦਾਸ ਵੰਸ਼ ਵਿਚ ਸ਼ਾਮਲ ਹੈ:
(a) ਇਕੱਲਾ ਪਰਿਵਾਰ ਜਿਸਨੇ ਦਾਸਤਾ ਤੋਂ ਸੁਤੰਤਰਤਾ ਪ੍ਰਾਪਤ ਕੀਤੀ ਸੀ
(b) ਬਹੁਤ ਸਾਰੇ ਅਸੰਬੰਧਤ ਪਰਿਵਾਰ ਜਿਸਦਾ ਮੋਢੀ, ਰਾਜੇ ਦੀ ਸੇਵਾ ਕਰ ਰਿਹਾ ਦਾਸ ਸਿਪਾਹੀ ਸੀ
(c) ਭਾਰਤੀ ਸ਼ਾਸਕ ਦੇ ਗੁਲਾਮ
(d) ਉਪਰੋਕਤ ਵਿੱਚੋਂ ਕੋਈ ਨਹੀਂ - ਬੁਲੰਦ ਦਰਵਾਜ਼ਾ ਕਿਸ ਵਾਸਤੇ ਬਣਵਾਇਆ ਗਿਆ ਸੀ?
(a) ਆਗਰੇ ਦੇ ਤਖ਼ਤ ਦੇ ਵਾਰਿਸ ਦਾ ਜਨਮਦਿਨ ਮਨਾਉਣ ਲਈ
(b) ਗੁਜਰਾਤ ਦੀ ਜਿੱਤ ਨੂੰ ਮਨਾਉਣ ਲਈ
(c) ਚਿਸ਼ਤੀ ਸੰਤਾਂ ਦੇ ਸਨਮਾਨ ਲਈ
(d) ਉਪਰੋਕਤ ਸਾਰੇ ਹੀ - ਉਸ ਰਾਜ-ਅਧਿਕਾਰੀ ਦਾ ਕੀ ਨਾਂਅ ਸੀ ਜਿਸਨੇ ਅਕਬਰ ਲਈ ਸ਼ਾਸਨ ਕੀਤਾ ਸੀ?
(a) ਹੁਮਾਯੂ
(b) ਬਾਬਰ
(c) ਬੈਰਮ ਖਾਂ
(d) ਸਲੀਮ - ਗੇਟਵੇ ਆਫ ਇੰਡੀਆ, ਇੰਡੀਆ ਗੇਟ ਅਤੇ ਤ੍ਰਿ-ਮੂਰਤੀ ਕਿਸ ਵਾਸਤੇ ਬਣਵਾਏ ਗਏ?
(a) ਕ੍ਰਮਵਾਰ ਜ਼ਾਰਜ V ਦੇ ਸੁਆਗਤ ਲਈ, ਭਾਰਤੀ ਫੌਜੀਆਂ ਦੀਆਂ ਯੁੱਧ ਵਿੱਚ ਹੋਈਆਂ ਮੌਤਾਂ ਦੇ ਸਨਮਾਨ ਲਈ,
ਪਹਿਲੇ ਵਿਸ਼ਵ ਯੁੱਧ ਵਿਚ ਹੋਇਆ ਮੌਤਾਂ ਲਈ
(b) ਕ੍ਰਮਵਾਰ ਅੰਗਰੇਜ਼ ਬਾਦਸ਼ਾਹ ਦੇ ਸੁਆਗਤ ਲਈ, ਅੰਗਰੇਜ਼ ਵਾਇਸਰਾਇ ਦੇ ਸੁਆਗਤ ਲਈ,
ਵੇਲਜ਼ ਦੇ ਰਾਜਕੁਮਾਰ ਦੇ ਸੁਆਗਤ ਲਈ
(c) ਕ੍ਰਮਵਾਰ ਅੰਗਰੇਜ਼ ਮਹਾਰਾਣੀ ਵਿਕਟੋਰੀਆ ਦੇ ਸਨਮਾਨ ਲਈ, ਪਹਿਲੇ ਵਿਸ਼ਵ ਯੁੱਧ ਵਿਚ ਜਿੱਤ ਨੂੰ
ਮਨਾਉਣ ਲਈ ਅਤੇ ਉਨ੍ਹਾਂ ਦੇ ਸਨਮਾਨ ਲਈ ਜਿਹੜੇ ਦੂਜੇ ਵਿਸ਼ਵ ਯੁੱਧ ਵਿਚ ਮਾਰੇ ਗਏ ਸਨ
(d) ਉਪਰੋਕਤ ਵਿਚੋਂ ਕੋਈ ਵੀ ਨਹੀਂ - ਮੁਗਲ ਸਾਮਰਾਜੀ ਪ੍ਰਬੰਧ ਦੀ ਮਜ਼ਬੂਤੀ ਮੌਜੂਦ ਸੀ:
(a) ਇਸਦੇ ਕਠੋਰ ਕਾਨੂੰਨ ਵਿੱਚ
(b) ਮਨਸਬਦਾਰੀ ਪ੍ਰਬੰਧ ਵਿੱਚ
(c) ਪਿੱਤਰੀਵਾਦੀ ਹੋਣ ਦੀ ਇਸ ਦੀ ਯੋਗਤਾ ਵਿੱਚ
(d) ਇਸ ਨੂੰ ਦੂਜੇ ਭਾਰਤੀ ਸ਼ਾਸਕਾਂ ਵਲੋਂ ਦਿੱਤਾ ਸਹਿਯੋਗ ਵਿੱਚ - ਸਿੰਘ ਸਭਾ ਲਹਿਰ ਮੋਟੇ ਤੌਰ ‘ਤੇ ਕਦੋਂ ਸ਼ੁਰੂ ਹੋਈ?
(a) 18ਵੀਂ ਸਦੀ ਵਿੱਚ
(b) 20ਵੀਂ ਸਦੀ ਵਿੱਚ
(c) 19ਵੀਂ ਸਦੀ ਵਿੱਚ
(d) 21ਵੀਂ ਸਦੀ ਵਿੱਚ - ਹੇਠ ਲਿਖਿਆਂ ਦੇ ਸਹੀ ਸਮਾਂਕ੍ਰਮ ਦੀ ਪਛਾਣ ਕਰੋ:
(a) ਗੁਰੂ ਹਰਕ੍ਰਿਸ਼ਨ ਜੀ, ਗੁਰੂ ਹਰ ਰਾਇ ਜੀ, ਗੁਰੂ ਹਰਗੋਬਿੰਦ ਜੀ
(b) ਗੁਰੂ ਅੰਗਦ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਅਮਰਦਾਸ ਜੀ
(c) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਹਰਗੋਬਿੰਦ ਜੀ
(d) ਉਪਰੋਕਤ ਸਾਰੇ ਹੀ - ਫਕੀਰ ਅਜ਼ੀਜ਼ੂਦੀਨ, ਦੀਵਾਨ ਮੋਤੀ ਰਾਮ ਅਤੇ ਕਲੱਡ ਆੱਗਸਟ ਕੋਰਟ ਵਿਚ ਕੀ ਸਾਂਝ ਹੈ?
(a) ਉਹ ਵਿਸ਼ੇਸ਼ ਪ੍ਰਸਿੱਧੀ ਵਾਲੇ ਖਗੋਲ ਵਿਗਿਆਨੀ ਸਨ
(b) ਉਹ ਮਹਾਰਾਜਾ ਰਣਜੀਤ ਸਿੰਘ ਦੇ ਕਰਮਚਾਰੀ ਸਨ
(c) ਉਹ ਭਾੜੇ ਦੇ ਸਿਪਾਹੀ ਸਨ
(d) ਉਪਰੋਕਤ ਸਾਰੇ ਹੀ - ਜਦੋਂ ਸਰਕਾਰ ਨੂੰ ਚੁੰਗੀ ਦਾ ਸਾਹਮਣਾ ਕਰਨਾ ਪਿਆ ਜਿਹੜੀ, ਇਸ ਵਲੋਂ ਬਣਾਏ ਕਾਨੂੰਨ ਤੋਂ ਭਿੰਨ ਸੀ,
ਤਾਂ ਇਸਨੇ ਇਸ ਨੂੰ ‘ਪ੍ਰਥਾਗਤ ਕਾਨੂੰਨ’ ਦੇ ਨਾਂਅ ਦੇ ਅੰਤਰਗਤ ਰਹਿਣ ਦਿੱਤਾ | ਇਥੇ ਪ੍ਰਥਾ ਨੂੰ ਕਿਵੇਂ
ਪਰਿਭਾਸ਼ਿਤ ਕੀਤਾ ਗਿਆ ਸੀ:
(a) ਜਿਸ ਗੱਲ ਦਾ ‘ਚਿਰਕਾਲ’ ਤੋਂ ਆਚਰਣ ਕੀਤਾ ਗਿਆ ਹੈ
(b) ਅਜਿਹਾ ਵਿਹਾਰ, ਜਿਸ ਉੱਪਰ ਸਮਾਜਕ ਸਰਬਸੰਮਤੀ ਸੀ
(c) ਅਜਿਹਾ ਵਿਸ਼ਵਾਸ, ਜਿਸਦਾ ਸਮਰਥਨ ਖਾਪਾਂ ਵਲੋਂ ਕੀਤਾ ਗਿਆ ਸੀ
(d) ਅਜਿਹਾ ਵਿਹਾਰ ਜਿਹੜਾ ਲੋਕਾਂ ਦੇ ਇਤਿਹਾਸ ਦਾ ਹਿੱਸਾ ਸੀ - 1857 ਦੀ ਬਗਾਵਤ ਨੂੰ ਸਿਪਾਹੀਆਂ ਦੀ ਬਗਾਵਤ ਅਤੇ ਸੁਤੰਤਰਤਾ ਦਾ ਪਹਿਲਾ ਯੁੱਧ ਵੀ
ਆਖਿਆ ਜਾਂਦਾ ਹੈ। ਇੱਕੋ ਕਿਸਮ ਦੀਆਂ ਘਟਨਾਵਾਂ ਦੇ ਸਮੂਹ ਲਈ ਇਨ੍ਹਾਂ ਵਿਭਿੰਨ ਨਾਂਵਾਂ ਦਾ ਕੀ ਮਹੱਤਵ ਸੀ?
(a) ਇਨ੍ਹਾਂ ਘਟਨਾਵਾਂ ਵਿਚ ਮੁੱਖ ਪਾਤਰਾਂ ਦੀ ਨਿਸ਼ਾਨਦੇਹੀ ਕਰਨਾ
(b) ਭਾਰਤੀ ਲੋਕਾਂ ਵਿਚ ਬਸਤੀਵਾਦ ਵਿਰੋਧ ਦੀ ਮਾਤਰਾ ਦਾ ਹਿਸਾਬ ਲਗਾਉਣਾ
(c) ’ਇਸ ਵਿੱਚੋਂ ਨਿਕਲੇ ਵਿਭਿੰਨ ਸਿੱਟਿਆਂ ਨੂੰ ਸਮਝਣਾ
(d) ਉਨ੍ਹਾਂ ਵਿਅਕਤੀਆਂ ਵੱਲੋਂ ਸਵੈ-ਪਰਚਾਰ ਦੀ ਕਾਰਵਾਈ ਜਿਨ੍ਹਾਂ ਨੇ ਇਹ ਨਾਂਅ ਦਿੱਤੇ - ਜਵਾਹਰ ਲਾਲ ਨਹਿਰੂ ਦੀ ਮੌਤ ਪਿੱਛੋਂ ਪ੍ਰਧਾਨ ਮੰਤਰੀ ਕੌਣ ਬਣਿਆ?
(a) ਗੁਲਜ਼ਾਰੀ ਲਾਲ ਨੰਦਾ
(b) ਮੁਰਾਰਜੀ ਦਿਸਾਈ
(c) ਲਾਲ ਬਹਾਦਰ ਸ਼ਾਸਤਰੀ
(d) ਇੰਦਰਾ ਗਾਂਧੀ - ਉਹ ਵਿਗਿਆਨ ਜਿਹੜਾ ਪ੍ਰਿਥਵੀ ਅਤੇ ਇਸਦੀ ਭੋਇੰ ਲੱਛਣਾਂ, ਵਾਸੀਆਂ ਅਤੇ ਵਰਤਾਰੇ ਦੇ
ਅਧਿਐਨ ਨਾਲ ਸੰਬੰਧਿਤ
(a) ਪਥਰਾਟ-ਵਿਗਿਆਨ
(b) ਭੂਗੋਲ-ਸ਼ਾਸਤਰ
(c) ਜੀਵ-ਵਿਗਿਆਨ
(d) ਸਮਾਜ-ਵਿਗਿਆਨ - ਸੂਰਜ-ਮੰਡਲ ਵਿਚ ਤੀਜੇ ਗ੍ਰਹਿ ਨੂੰ ਹੋਰ ਕੀ ਆਖਿਆ ਜਾਂਦਾ ਹੈ?
(a) ਸ਼ੁੱਕਰ
(b) ਮੰਗਲ
(c) ਪ੍ਰਿਥਵੀ
(d) ਵਰੁਣ - ਪ੍ਰਿਥਵੀ ਦਾ ਅਕਸ਼ੀ ਝੁਕਾਅ 23.4 ਡਿਗਰੀ ਹੈ। ਇਸਦਾ ਮਤਲਬ ਹੈ ਕਿ
(a) ਪ੍ਰਿਥਵੀ ਆਪਣੇ ਅਕਸ਼ ਦੁਆਲੇ ਘੁੰਮਦੀ ਹੈ
(b) ਪ੍ਰਿਥਵੀ ਦਾ ਸਾਲ ਵਿਚ ਵਿਭਿੰਨ ਮੌਸਮ ਹੁੰਦਾ ਹੈ
(c) ਪ੍ਰਿਥਵੀ ਦੇ ਗੋਲਾਰਧ ਸਾਲ ਵਿਚ ਵੱਖ-ਵੱਖ ਸਮਿਆਂ ਲਈ ਅੱਗੇ ਪ੍ਰਗਟ ਹੁੰਦੇ ਹਨ
(d) ਪ੍ਰਿਥਵੀ ਇਕ ਗੋਲਾ ਹੈ - ਪ੍ਰਿਥਵੀ ਦੇ ਵਾਤਵਰਨ ਉੱਪਰ ਸਭ ਤੋਂ ਵੱਧ ਪ੍ਰਭਾਵ ਰਿਹਾ ਹੈ:
(a) ਪਰਮਾਣੂ ਵਿਸਫੋਟਾਂ ਪੱਖੋਂ
(b) ਮਨੁੱਖੀ ਗਤੀਵਿਧੀਆਂ ਪੱਖੋਂ
(c) ਰਸਾਇਣਕ ਪ੍ਰਦੂਸ਼ਣ
(d) ਸੂਰਜੀ ਵਿਕਿਰਨ - ਵਾਯੂ-ਪ੍ਰਦੂਸ਼ਣ ਨੂੰ ਕੰਟ੍ਰੋਲ ਕਰਨਾ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿ:
(a) ਫ਼ਸਲਾਂ ਦਾ ਨੁਕਸਾਨ ਨਾ ਹੋਵੇ
(b) ਉਦਯੋਗਾਂ ਨੂੰ ਵਾਯੂ ਦੀ ਉੱਚਿਤ ਸਪਲਾਈ ਮਿਲੇ
(c) ਸਾਡੇ ਕੋਲ ਸਾਹ ਲੈਣ ਲਈ ਸਾਫ ਹਵਾ ਹੋਵੇ
(d) ਪਸ਼ੂ ਸੰਖਿਆ ਘੱਟ ਨਾ ਹੋਵੇ - ਹਾਲ ਹੀ ਵਿੱਚ, ਭਾਰਤ ਵਿਚ ਬਰਫੀਲੀਆਂ ਨਦੀਆਂ (ਗਲੇਸ਼ੀਅਰਾਂ) ਦੀ ਅਵਸਥਾ ਬਾਰੇ
ਕਾਫੀ ਵਾਦ-ਵਿਵਾਦ ਰਿਹਾ ਹੈ।
ਡਰ ਇਹ ਹੈ ਕਿ:
(a) ਵੱਧ ਰਹੇ ਹਨ
(b) ਗਹਿਰੇ ਹੋ ਰਹੇ ਹਨ
(c) ਘੱਟ ਰਹੇ ਹਨ
(d) ਸਥੂਲ ਹੋ ਰਹੇ ਹਨ - ਰਣਜੀਤ ਸਾਗਰ ਬੰਨ੍ਹ ਕਿਹੜੇ ਪਿੰਡ ਨੇੜੇ ਸਥਿਤ ਹੈ?
(a) ਨਾਲਡੇਰਾ
(b) ਥੀਨ
(c) ਨਾਥਪਾ
(d) ਝਾਕਰੀ - ਭਾਰਤ ਵਿਚ ਉੱਚਤਮ ਮਿੱਟੀ-ਪੂਰਿਤ ਡੈਮ ਹੈ:
(a) ਰਣਜੀਤ ਸਾਗਰ
(b) ਭਾਖੜਾ
(c) ਟਿਹੜੀ
(d) ਹੀਰਾਕੁੰਡ - ਉੱਤਰੀ ਭਾਰਤ ਦੀ ਤੁਲਨਾ ਵਿਚ ਦੱਖਣੀ ਭਾਰਤ ਵਿਚ ਖੰਡ ਉਤਪਾਦਨ ਦੇ ਤੇਜ਼ ਵਾਧੇ ਲਈ
ਜ਼ਿੰਮੇਵਾਰ ਕਾਰਕ ਕਿਹੜਾ ਹੈ?
1.ਗੰਨੇ ਦੀ ਪ੍ਰਤੀ ਏਕੜ ਉੱਚਤਰ ਉਪਜ 2. ਪੀੜਨ ਦਾ ਲੰਮਾ ਸਮਾਂ 3. ਨਿਮਨਤਰ ਮਜ਼ਦੂਰੀ ਲਾਗਤ 4. ਗੰਨੇ ਦੀ ਉੱਚਤਰ ਖੰਡ ਮਾਤਰਾ
(a) 1 ਅਤੇ 3
(b) 1, 2 ਅਤੇ 4
(c) 1, 3 ਅਤੇ 4
(d) 1, 2 ਅਤੇ 3 - ਭਾਰਤ ਬਹੁਤ ਵੱਡਾ ਦੇਸ਼ ਹੈ। ਇਸ ਦੇ ਅੰਤਰਗਤ ਪ੍ਰਿਥਵੀ ਦਾ ਕਿੰਨਾਂ ਖੇਤਰ ਆਉਂਦਾ ਹੈ?
(a) 1.4%
(b) 4.4%
(c) 3.4%
(d) 2.4% - ਰੈਡਕੱਲਿਫ਼ ਰੇਖਾ ਕਿਨ੍ਹਾਂ ਵਿਚਾਲੇ ਸੀਮਾ ਨਿਸ਼ਚਿਤ ਕਰਦੀ ਹੈ?
(a) ਭਾਰਤ ਅਤੇ ਪਾਕਿਸਤਾਨ
(b) ਭਾਰਤ ਅਤੇ ਚੀਨ
(c) ਭਾਰਤ ਅਤੇ ਮਯਾਂਮਾਰ
(d) ਭਾਰਤ ਅਤੇ ਅਫ਼ਗਾਨਿਸਤਾਨ - ਕਿਹੜੀ ਜਨਗਣਨਾ ਤੋਂ ਬਾਅਦ ਇਹ ਪਤਾ ਲੱਗਾ ਕਿ ਭਾਰਤ ਦੀ ਜਨਸੰਖਿਆ ਤੇਜ਼ ਦਰ ਨਾਲ
ਵੱਧ ਰਹੀ ਹੈ?
(a) 1921
(b) 1931
(c) 1951
(d) 1901 - ਭਾਰਤ ਵਿਚ ਕੇਸਰ ਦਾ ਉਤਪਾਦਨ ਹੁੰਦਾ ਹੈ:
(a) ਅਸਮ ਵਿੱਚ
(b) ਬੰਗਾਲ ਵਿੱਚ
(c) ਗੁਜਰਾਤ ਵਿੱਚ
(d) ਜੰਮੂ-ਕਸ਼ਮੀਰ ਵਿੱਚ - ਮਾਨਸਰੋਵਰ ਝੀਲ ਪ੍ਰਦੇਸ਼ ਤੋਂ ਕਿਹੜੇ ਦਰਿਆ ਨਿਕਲਦੇ ਹਨ?
(a) ਬ੍ਰਹਮਪੁੱਤਰ, ਸਤਲੁਜ ਅਤੇ ਯਮੁਨਾ
(b) ਬ੍ਰਹਮਪੁੱਤਰ, ਸਿੱਧ ਅਤੇ ਸਤਲੁਜ
(c) ਸਿੰਧ, ਜਿਹਲਮ ਅਤੇ ਸਤਲੁਜ
(d) ਜਿਹਲਮ, ਸਤਲੁਜ ਅਤੇ ਯਮੁਨਾ - ਭਾਰਤ ਵਿਚ ਸਭ ਤੋਂ ਵੱਡਾ ਕਾਸ਼ਤ ਵਾਲਾ ਖੇਤਰ ਕਿਸ ਦੇ ਅਧੀਨ ਹੈ?
(a) ਜੌਂ ਅਤੇ ਮੱਕੀ
(b) ਜੁਆਰ ਅਤੇ ਬਾਜਰਾ
(c) ਕਣਕ
(d) ਝੋਨਾ - ਮੌਜੂਦਾ ਲੋਕ ਸਭਾ ਹੈ:
(a) ਤੇਰ੍ਹਵੀਂ ਲੋਕ ਸਭਾ
(b) ਪੰਦਰਵੀਂ ਲੋਕ ਸਭਾ
(c) ਚੌਦਵੀਂ ਲੋਕ ਸਭਾ
(d) ਸੋਲ੍ਹਵੀਂ ਲੋਕ ਸਭਾ - ਭਾਰਤ ਵਿੱਚ ਮੂਲ ਅਧਿਕਾਰ ਕਾਹਦੇ ਲਈ ਡਿਜ਼ਾਈਨ ਕੀਤੇ ਗਏ ਹਨ?
(a) ਮਨੁੱਖਾਂ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ
(b) ਇਹ ਯਕੀਨੀ ਬਣਾਉਣ ਲਈ ਕੀ ਸਾਰੇ ਭਾਰਤੀ ਭਾਰਤ ਦੇ ਨਾਗਰਿਕਾਂ ਵੱਜੋਂ ਆਪਣਾ ਜੀਵਨ
ਸ਼ਾਂਤੀ ਅਤੇ ਇਕਸੁਰਤਾ ਨਾਲ ਬਤੀਤ ਕਰ ਸਕਣ
(c) ਆਜ਼ਾਦੀ ਦੀ ਸੁਰੱਖਿਆ ਲਈ
(d) ਸੁਤੰਤਰਤਾ ਦੀ ਸੁਰੱਖਿਆ ਲਈ - ਸੰਪਤੀ ਦਾ ਅਧਿਕਾਰ ਹੈ:
(a) ਇਹ ਸਾਰੇ ਹੀ
(b) ਮੂਲ ਅਧਿਕਾਰ
(c) ਨਾਗਰਿਕ ਦਾ ਅਧਿਕਾਰ
(d) ਕਾਨੂੰਨੀ ਅਧਿਕਾਰ - ਭਾਰਤੀ ਸੰਸਦ ਦੇ ਪ੍ਰਸੰਗ ਵਿਚ JPC ਦਾ ਪੂਰਨ ਰੂਪ ਕੀ ਹੈ?
(a) Joint Parliament Consul
(b) Just Parliament Consulting
(c) Joint Parliamentary Committee
(d) Joint Parliament Consulting - ਸੰਵਿਧਾਨ ਦਾ ਅਨੁਛੇਦ 370 ਕਿਹੜੇ ਰਾਜ ਨਾਲ ਸੰਬੰਧਿਤ ਹੈ?
(a) ਹਿਮਾਚਲ ਪ੍ਰਦੇਸ਼
(b) ਝਾਰਖੰਡ
(c) ਜੰਮੂ ਅਤੇ ਕਸ਼ਮੀਰ
(d) ਤਮਿਲਨਾਂਡੂ - ਲੋਕ ਅਦਾਲਤ ਹੈ:
(a) ਸਭ ਨਾਲੋਂ ਉੱਪਰ
(b) ਸਮਝੌਤੇ ਜਾਂ ਨਿਪਟਾਰੇ ਰਾਹੀਂ ਝਗੜਿਆਂ ਦਾ ਸਮਾਪਨ ਕਰਨ ਵਾਲੀ ਅਦਾਲਤ
(c) ਝਗੜਿਆਂ ਦੇ ਨਿਪਟਾਰੇ ਲਈ ਲਏ ਵਕਤ ਨੂੰ ਘਟਾਉਣ ਲਈ ਡਿਜ਼ਾਈਨ ਕੀਤੀ ਅਦਾਲਤ
(d) ਲੋਕਾਂ ਵੱਲੋਂ ਚਲਾਈ ਜਾਂਦੀ ਅਦਾਲਤ - ਭਾਰਤ ਦੇ ਲੋਕਾਂ ਦੀ ਭਾਸ਼ਾਈ ਪ੍ਰਦੇਸ਼ਾਂ ਵਿਚ ਵੰਡ ਇਸ ਸਿਧਾਂਤ ‘ਤੇ ਅਧਾਰਿਤ ਸੀ ਕਿ:
(a) ਲੋਕਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਪ੍ਰਸ਼ਾਸਨ ਦੇਣ ਦਾ ਕੰਮ ਆਪਣੇ ਆਪ ਵਿਚ ਚੰਗਾ ਕੰਮ ਹੈ
(b) ਸਥਾਨਕ ਭਾਸ਼ਾਵਾਂ ਦੀ ਵਰਤੋਂ ਪ੍ਰਸ਼ਾਸਨ ਨੂੰ ਸੌਖਾ ਬਣਾਉਂਦੀ ਹੈ
(c) ਭਾਸ਼ਾ ਮਹੱਤਵਪੂਰਨ ਬੰਧਨ ਹੈ ਜਿਹੜਾ ਲੋਕਾਂ ਨੂੰ ਜੋੜਦਾ ਹੈ ਅਤੇ ਉਨ੍ਹਾਂ ਲਈ ਪਛਾਣ ਬਣਾਉਂਦਾ ਹੈ
(d) ਇਹ ਸਾਰੇ ਹੀ - ਰੋਜ਼ੀ ਕਮਾਉਣਾ:
(a) ਸਰਕਾਰ ਵੱਲੋਂ ਸਾਨੂੰ ਦਿੱਤਾ ਅਧਿਕਾਰ ਹੈ
(b) ਰੱਬੀ ਅਧਿਕਾਰ ਹੈ
(c) ਅਦਾਲਤਾਂ ਵੱਲੋਂ ਸਾਨੂੰ ਦਿੱਤਾ ਅਧਿਕਾਰ
(d) ਮੂਲ ਅਧਿਕਾਰ ਹੈ - ਕਰਾਧਾਨ, ਜਿਵੇਂ ਆਮਦਨੀ ਕਰ, ਆਬਕਾਰੀ, ਚੁੰਗੀ, ਮਾਲਗੁਜ਼ਾਰੀ, ਦੇ ਰੂਪ ਵਿਚ ਸਰਕਾਰ ਵੱਲੋਂ
ਪ੍ਰਾਪਤ ਸਾਰੀ ਆਮਦਨੀ ਬਣਾਉਂਦੀ ਹੈ:
(a) ਭਾਰਤ ਸਰਕਾਰ
(b) ਭਾਰਤ ਦਾ ਆਕਸਮਿਕਤਾ ਫੰਡ
(c) ਭਾਰਤ ਦਾ ਸੰਚਿਤ ਫੰਡ
(d) ਉਪਰੋਕਤ ਸਾਰੇ ਹੀ - ਭਾਰਤ ਦੀ ਸੰਸਦੀ ਪ੍ਰਣਾਲੀ ਕਿਹੜੇ ਸਿਧਾਂਤ ਉਪਰ ਅਧਾਰਿਤ ਹੈ:
(a) ਬਹੁਗਿਣਤੀ ਵੋਟਾਂ ਦੀ ਚੋਣ ਪ੍ਰਣਾਲੀ
(b) ਅਨੁਪਾਤਕ ਪ੍ਰਤਿਨਿਧਤਾ
(c) ਬਹੁਗਿਣਤੀ ਵੋਟ
(d) ਲੋਕ-ਪ੍ਰਚੱਲਤ ਲੋਕਤੰਤਰ - ਪ੍ਰਸਾਰ ਭਾਰਤੀ ਹੈ:
(a) ਭਾਰਤ ਦਾ ਲੋਕ ਸੇਵਾ ਪ੍ਰਸਾਰਨ
(b) ਐੱਨ ਜੀ ਓ
(c) ਟੀ.ਵੀ. ਸੰਗਠਨ
(d) ਰੇਡੀਓ ਸੰਗਠਨ - ਨਾਰੀਵਾਦ ਕਿਸ ਵੱਲ ਸੰਕੇਤ ਕਰਦਾ ਹੈ?
(a) ਇਹ ਵਿਚਾਰਧਾਰਾ ਕਿ ਔਰਤਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ
(b) ਇਹ ਵਿਚਾਰਧਾਰਾ ਕਿ ਔਰਤਾਂ ਨੂੰ ਸ਼ਾਸਨ ਕਰਨਾ ਚਾਹੀਦਾ ਹੈ
(c) ਇਹ ਵਿਚਾਰਧਾਰਾ ਕਿ ਪੁਰਸ਼ਾਂ ਨੂੰ ਸ਼ਾਸਨ ਕਰਨਾ ਚਾਹੀਦਾ ਹੈ
(d) ਇਹ ਵਿਚਾਰਧਾਰਾ ਕਿ ਔਰਤਾਂ ਨੂੰ ਪੁਰਸ਼ਾਂ ਨਾਲੋਂ ਵਧੇਰੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ - ਭਾਰਤ ਦੇ ਚੀਫ਼ ਜਸਟਿਸ ਦੀ ਨਿਯੁਕਤੀ ਕੌਣ ਕਰਦਾ ਹੈ?
(a) ਭਾਰਤ ਦਾ ਪ੍ਰਧਾਨ ਮੰਤਰੀ
(b) ਭਾਰਤ ਦੀ ਸੰਸਦ
(c) ਭਾਰਤ ਦਾ ਰਾਸ਼ਟਰਪਤੀ
(d) ਲੋਕ ਸਭਾ - ਭਾਰਤ ਵਿਚ ਸੈਨਾ ਦਾ ਸੁਪਰੀਮ ਕਮਾਂਡਰ ਹੈ:
(a) ਰਾਸ਼ਟਰਪਤੀ
(b) ਪ੍ਰਧਾਨ ਮੰਤਰੀ
(c) ਗ੍ਰਹਿ ਮੰਤਰੀ
(d) ਰੱਖਿਆ ਮੰਤਰੀ - ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਅਧਿਨਿਯਮ ਕਿਸ ਵਾਸਤੇ ਤਿਆਰ ਕੀਤਾ ਗਿਆ ਸੀ?
(a) ਵਿਅਕਤੀਆਂ ਦੇ ਨਾਗਰਿਕ ਅਧਿਕਾਰਾਂ ਨੂੰ ਨਿਸ਼ਚਤ ਕਰਨਾ
(b) ਛੂਆਛੂਤ ਦੇ ਵਿਵਹਾਰ ਲਈ ਸਜ਼ਾ ਨਿਸ਼ਚਿਤ ਕਰਨਾ
(c) ਸਮਾਜਿਕ ਸਮੂਹਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨੀ
(d) ਨਾਗਰਿਕਾਂ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਕਰਨੀ - ਸਮਾਜ-ਵਿਗਿਆਨ ਅਧਿਐਨ ਕਰਦੇ ਹਨ:
(a) ਸਮਾਜਾਂ ਦਾ
(b) ਵਿਅਕਤੀਆਂ ਦਾ
(c) ਸਰਕਾਰਾਂ ਦਾ
(d) ਦਰਸ਼ਨ-ਸ਼ਾਸਤਰਾਂ ਦਾ - ਇਹ ਸਤਰਾਂ ਕਿਸ ਦੀਆਂ ਹਨ: “Where the mind is without fear”?
(a) ਮਹਾਤਮਾ ਗਾਂਧੀ
(b) ਸੁਆਮੀ ਵਿਵੇਕਾਨੰਦ
(c) ਗੁਰੂਦੇਵ ਰਬਿੰਦਰ ਨਾਥ ਟੈਗੋਰ
(d) ਸਰਦਾਰ ਭਗਤ ਸਿੰਘ - ਸਮਾਜ ਵਿਗਿਆਨਾਂ ਦੇ ਅਧਿਆਪਨ ਵਿਚ ਇਕ ਜਟਿਲਤਾ ਇਸ ਤੱਥ ਵਿਚ ਹੈ ਕਿ ਉਨ੍ਹਾਂ ਦਾ ਵਿਸ਼ਾ ਹੈ:
(a) ਸਦਾ ਪਰਿਵਰਤਨਸ਼ੀਲ
(b) ਅਤਿ ਜਟਿਲ
(c) ਅਸਤਿੱਤਵ-ਹੀਣ
(d) ਸਥਾਨੀਕ੍ਰਿਤ - ਬੱਚੇ ਦੀ ਸਿੱਖਿਆ ਕਿੱਥੇ ਹੁੰਦੀ ਹੈ?
(a) ਘਰ, ਸਕੂਲ ਅਤੇ ਸਮਾਜ ਤਿੰਨਾਂ ਵਿਚ
(b) ਸਕੂਲ ਵਿਚ
(c) ਸਮਾਜ ਵਿੱਚ
(d) ਘਰ ਵਿਚ - ਅਧਿਆਪਕ ਨੂੰ ਕਿਸ ਦੇ ਸਮਰੱਥ ਹੋਣਾ ਚਾਹੀਦਾ ਹੈ:
(a) ਅਦਾਕਾਰੀ ਦੇ
(b) ਸਿੱਖਿਆ-ਪ੍ਰਾਪਤੀ ਦੇ
(c) ਸੰਚਾਰ ਦੇ
(d) ਬਹੁਪੱਖੀ ਭੂਮਿਕਾਵਾਂ ਨਿਭਾਉਣ ਦੇ - ਮੁੱਢਲੇ ਅਤੇ ਗੌਣ ਸ੍ਰੋਤ ਵਿਚ ਅੰਤਰ ਇਹ ਹੈ ਕਿ:
(a) ਮੁੱਢਲਾ ਸ੍ਰੋਤ ਮੁੱਢਲਾ ਹੈ ਅਤੇ ਗੌਣ ਸ੍ਰੋਤ ਹੈ
(b) ਗੌਣ ਸ੍ਰੋਤ ਅਧਿਐਨ ਕੀਤੇ ਜਾ ਰਹੇ ਵਿਅਕਤੀ, ਸੂਚਨਾ, ਕਾਲ ਜਾਂ ਵਿਚਾਰ ਦੇ ਅਤਿ ਨੇੜੇ ਹੁੰਦਾ ਹੈ
(c) ਮੁੱਢਲਾ ਸ੍ਰੋਤ ਅਧਿਐਨ ਕੀਤੇ ਜਾ ਰਹੇ ਵਿਅਕਤੀ, ਸੂਚਨਾ, ਕਾਲ ਜਾਂ ਵਿਚਾਰ ਦੇ ਅਤਿ ਨੇੜੇ ਹੁੰਦਾ ਹੈ
(d) ਉਪਰੋਕਤ ਸਾਰੇ ਹੀ - ਪ੍ਰੋਜੈਕਟ ਦਾ ਕੰਮ ਮਹੱਤਵਪੂਰਨ ਹੈ, ਕਿਉਂਕਿ:
(a) ਇਹ ਵਿਦਿਆਰਥੀਆਂ ਨੂੰ ਰਚਨਾਤਮਕ ਬਣਨ ਦੇ ਯੋਗ ਬਣਾਉਂਦਾ ਹੈ
(b) ਇਹ ਵਿਦਿਆਰਥੀਆਂ ਲਈ ਕੁਝ ਕੰਮ ਪੈਦਾ ਕਰਦਾ ਹੈ
(c) ਕੰਮ ਕਰਕੇ ਸਿੱਖਣਾ ਵਧੇਰੇ ਸਥਾਈ ਸਿੱਖਿਆ ਪ੍ਰਾਪਤੀ ਹੈ
(d) ਇਹ ਅਧਿਆਪਕਾਂ ਨੂੰ ਰਚਨਾਤਮਕ ਬਣਨ ਦੇ ਯੋਗ ਬਣਾਉਂਦਾ ਹੈ - ਕਲਾਸ ਰੂਮ ਅਧਿਆਪਨ ਹੋਵੇ:
(a) ਤੀਬਰ
(b) ਇਕ-ਪਾਸੜ
(c) ਪਰਸਪਰ ਕ੍ਰਿਆਤਮਕ
(d) ਅਸਾਨ - DPI ਕਿਸਦਾ ਪ੍ਰਥਮ-ਅੱਖਰੀ ਰੂਪ ਹੈ:
(a) Director of Prosecution and Intelligence
(b) Director of Personnel and Investigations
(c) Director Private Instruction
(d) Director Public Instruction - ਸਮਾਜ-ਵਿਗਿਆਨ ਵਿਚ ਅਧਿਆਪਨ ਤਕਨੀਕਾਂ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ:
(a) ਭੂਮਿਕਾ ਨਿਭਾਉਣਾ
(b) ਲੈਕਚਰ
(c) ਪ੍ਰੋਜੈਕਟ
(d) ਉਪਰੋਕਤ ਸਾਰੇ ਹੀ hope you clear pstet exam 2024 with this all the best